ਜ਼ਬੂਰਾਂ 106

ਉਹਨਾਂ ਦੀ ਭਲਾਈ ਲਈ, ਪਰਮੇਸ਼ਵਰ ਨੇ ਆਪਣੇ ਨੇਮ ਨੂੰ ਯਾਦ ਰੱਖਿਆ, ਅਤੇ ਆਪਣੀ ਮਹਾਨ ਪਿਆਰ ਦੇ ਕਾਰਨ ਉਹਨਾਂ ਉੱਤੇ ਤਰਸ ਖਾਂਦਾ।

Psalm 106:45 (UKJV) And he remembered for them his covenant, and repented according to the multitude of his mercies.

43ਉਹਨਾਂ ਨੇ ਕਿੰਨੀ ਵਾਰ ਉਹਨਾਂ ਨੂੰ ਛੁਡਾਇਆ, ਪਰ ਉਹਨਾਂ ਨੇ ਲਗਾਤਾਰ ਬਗਾਵਤ ਕੀਤੀ, ਅਤੇ ਉਹ ਆਪਣੇ ਹੀ ਅਪਰਾਧ ਵਿੱਚ ਨਾਸ ਹੁੰਦੇ ਗਏ।

44ਪਰ ਫਿਰ ਵੀ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਸੁਣੀ ਤਾਂ ਉਸਨੇ ਉਹਨਾਂ ਦੇ ਦੁੱਖਾਂ ਨੂੰ ਵੇਖਿਆ;

45ਉਹਨਾਂ ਦੀ ਭਲਾਈ ਲਈ, ਪਰਮੇਸ਼ਵਰ ਨੇ ਆਪਣੇ ਨੇਮ ਨੂੰ ਯਾਦ ਰੱਖਿਆ, ਅਤੇ ਆਪਣੀ ਮਹਾਨ ਪਿਆਰ ਦੇ ਕਾਰਨ ਉਹਨਾਂ ਉੱਤੇ ਤਰਸ ਖਾਂਦਾ।

46ਪਰਮੇਸ਼ਵਰ ਨੇ ਉਹਨਾਂ ਉੱਤੇ ਕਿਰਪਾ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ।

47ਹੇ ਯਾਹਵੇਹ, ਸਾਡੇ ਪਰਮੇਸ਼ਵਰ, ਸਾਨੂੰ ਬਚਾ, ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠਾ ਕਰ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.