ਜ਼ਬੂਰਾਂ 106

ਪਰਮੇਸ਼ਵਰ ਨੇ ਉਹਨਾਂ ਉੱਤੇ ਕਿਰਪਾ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ।

Psalm 106:46 (UKJV) He made them also to be pitied of all those that carried them captives.

44ਪਰ ਫਿਰ ਵੀ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਸੁਣੀ ਤਾਂ ਉਸਨੇ ਉਹਨਾਂ ਦੇ ਦੁੱਖਾਂ ਨੂੰ ਵੇਖਿਆ;

45ਉਹਨਾਂ ਦੀ ਭਲਾਈ ਲਈ, ਪਰਮੇਸ਼ਵਰ ਨੇ ਆਪਣੇ ਨੇਮ ਨੂੰ ਯਾਦ ਰੱਖਿਆ, ਅਤੇ ਆਪਣੀ ਮਹਾਨ ਪਿਆਰ ਦੇ ਕਾਰਨ ਉਹਨਾਂ ਉੱਤੇ ਤਰਸ ਖਾਂਦਾ।

46ਪਰਮੇਸ਼ਵਰ ਨੇ ਉਹਨਾਂ ਉੱਤੇ ਕਿਰਪਾ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ।

47ਹੇ ਯਾਹਵੇਹ, ਸਾਡੇ ਪਰਮੇਸ਼ਵਰ, ਸਾਨੂੰ ਬਚਾ, ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠਾ ਕਰ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।

48ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਆਦ ਤੋਂ ਅੰਤ ਤੱਕ ਮੁਬਾਰਕ ਹੋਵੇ। ਇਸ ਲਈ ਸਾਰੇ ਲੋਕ ਆਖਣ, “ਆਮੀਨ!” ਯਾਹਵੇਹ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.