ਜ਼ਬੂਰਾਂ 107

ਕੁਝ ਹਨੇਰੇ ਵਿੱਚ, ਘੋਰ ਹਨੇਰੇ ਵਿੱਚ ਬੈਠੇ, ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਕੈਦ ਵਿੱਚ ਜਕੜੇ ਹੋਏ ਸਨ,

Psalm 107:10 (UKJV) Such as sit in darkness and in the shadow of death, being bound in affliction and iron;

8ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,

9ਕਿਉਂਕਿ ਉਹ ਪਿਆਸੇ ਨੂੰ ਤ੍ਰਿਪਤ ਕਰਦਾ ਹੈ ਅਤੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੰਦਾ ਹੈ।

10ਕੁਝ ਹਨੇਰੇ ਵਿੱਚ, ਘੋਰ ਹਨੇਰੇ ਵਿੱਚ ਬੈਠੇ, ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਕੈਦ ਵਿੱਚ ਜਕੜੇ ਹੋਏ ਸਨ,

11ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਹੁਕਮਾਂ ਦੇ ਵਿਰੁੱਧ ਵਿਦਰੋਹ ਕੀਤਾ ਅਤੇ ਅੱਤ ਮਹਾਨ ਦੀਆਂ ਯੋਜਨਾਵਾਂ ਨੂੰ ਤੁੱਛ ਜਾਣਿਆ।

12ਇਸ ਲਈ ਉਸਨੇ ਉਹਨਾਂ ਨੂੰ ਕਠੋਰ ਮਿਹਨਤ ਦੇ ਅਧੀਨ ਕੀਤਾ; ਉਹਨਾਂ ਨੇ ਠੋਕਰ ਖਾਧੀ ਅਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.