9ਕਿਉਂਕਿ ਉਹ ਪਿਆਸੇ ਨੂੰ ਤ੍ਰਿਪਤ ਕਰਦਾ ਹੈ ਅਤੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੰਦਾ ਹੈ।
10ਕੁਝ ਹਨੇਰੇ ਵਿੱਚ, ਘੋਰ ਹਨੇਰੇ ਵਿੱਚ ਬੈਠੇ, ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਕੈਦ ਵਿੱਚ ਜਕੜੇ ਹੋਏ ਸਨ,
11ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਹੁਕਮਾਂ ਦੇ ਵਿਰੁੱਧ ਵਿਦਰੋਹ ਕੀਤਾ ਅਤੇ ਅੱਤ ਮਹਾਨ ਦੀਆਂ ਯੋਜਨਾਵਾਂ ਨੂੰ ਤੁੱਛ ਜਾਣਿਆ।
12ਇਸ ਲਈ ਉਸਨੇ ਉਹਨਾਂ ਨੂੰ ਕਠੋਰ ਮਿਹਨਤ ਦੇ ਅਧੀਨ ਕੀਤਾ; ਉਹਨਾਂ ਨੇ ਠੋਕਰ ਖਾਧੀ ਅਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ।
13ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।