ਜ਼ਬੂਰਾਂ 107

ਇਸ ਲਈ ਉਸਨੇ ਉਹਨਾਂ ਨੂੰ ਕਠੋਰ ਮਿਹਨਤ ਦੇ ਅਧੀਨ ਕੀਤਾ; ਉਹਨਾਂ ਨੇ ਠੋਕਰ ਖਾਧੀ ਅਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ।

Psalm 107:12 (UKJV) Therefore he brought down their heart with labour; they fell down, and there was none to help.

10ਕੁਝ ਹਨੇਰੇ ਵਿੱਚ, ਘੋਰ ਹਨੇਰੇ ਵਿੱਚ ਬੈਠੇ, ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਕੈਦ ਵਿੱਚ ਜਕੜੇ ਹੋਏ ਸਨ,

11ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਹੁਕਮਾਂ ਦੇ ਵਿਰੁੱਧ ਵਿਦਰੋਹ ਕੀਤਾ ਅਤੇ ਅੱਤ ਮਹਾਨ ਦੀਆਂ ਯੋਜਨਾਵਾਂ ਨੂੰ ਤੁੱਛ ਜਾਣਿਆ।

12ਇਸ ਲਈ ਉਸਨੇ ਉਹਨਾਂ ਨੂੰ ਕਠੋਰ ਮਿਹਨਤ ਦੇ ਅਧੀਨ ਕੀਤਾ; ਉਹਨਾਂ ਨੇ ਠੋਕਰ ਖਾਧੀ ਅਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ।

13ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।

14ਉਸ ਨੇ ਉਹਨਾਂ ਨੂੰ ਹਨੇਰੇ ਵਿੱਚੋਂ ਬਾਹਰ ਕੱਢ ਲਿਆ, ਅਤੇ ਉਹਨਾਂ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.