1ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
2ਯਾਹਵੇਹ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਸਨੇ ਦੁਸ਼ਮਣ ਦੇ ਹੱਥੋਂ ਛੁਡਾਇਆ,
3ਜਿਨ੍ਹਾਂ ਨੂੰ ਉਸਨੇ ਧਰਤੀ ਤੋਂ ਇਕੱਠਾ ਕੀਤਾ, ਪੂਰਬ ਅਤੇ ਪੱਛਮ ਤੋਂ, ਉੱਤਰ ਅਤੇ ਦੱਖਣ ਤੋਂ।
4ਕੁਝ ਲੋਕ ਉਜਾੜ ਵਿੱਚ ਭਟਕਦੇ ਰਹੇ, ਕਿਸੇ ਵੀ ਸ਼ਹਿਰ ਨੂੰ ਜਾਣ ਲਈ ਕੋਈ ਰਸਤਾ ਨਾ ਲੱਭਿਆ ਜਿੱਥੇ ਉਹ ਵੱਸ ਸਕਣ।