ਜ਼ਬੂਰਾਂ 107

ਕੁਝ ਲੋਕ ਉਜਾੜ ਵਿੱਚ ਭਟਕਦੇ ਰਹੇ, ਕਿਸੇ ਵੀ ਸ਼ਹਿਰ ਨੂੰ ਜਾਣ ਲਈ ਕੋਈ ਰਸਤਾ ਨਾ ਲੱਭਿਆ ਜਿੱਥੇ ਉਹ ਵੱਸ ਸਕਣ।

Psalm 107:4 (UKJV) They wandered in the wilderness in a solitary way; they found no city to dwell in.

2ਯਾਹਵੇਹ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਸਨੇ ਦੁਸ਼ਮਣ ਦੇ ਹੱਥੋਂ ਛੁਡਾਇਆ,

3ਜਿਨ੍ਹਾਂ ਨੂੰ ਉਸਨੇ ਧਰਤੀ ਤੋਂ ਇਕੱਠਾ ਕੀਤਾ, ਪੂਰਬ ਅਤੇ ਪੱਛਮ ਤੋਂ, ਉੱਤਰ ਅਤੇ ਦੱਖਣ ਤੋਂ।

4ਕੁਝ ਲੋਕ ਉਜਾੜ ਵਿੱਚ ਭਟਕਦੇ ਰਹੇ, ਕਿਸੇ ਵੀ ਸ਼ਹਿਰ ਨੂੰ ਜਾਣ ਲਈ ਕੋਈ ਰਸਤਾ ਨਾ ਲੱਭਿਆ ਜਿੱਥੇ ਉਹ ਵੱਸ ਸਕਣ।

5ਉਹ ਭੁੱਖੇ ਅਤੇ ਪਿਆਸੇ ਸਨ, ਅਤੇ ਉਹਨਾਂ ਦੀ ਜਾਨ ਖ਼ਤਮ ਹੋ ਰਹੀ ਸੀ।

6ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਛੁਡਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.