ਜ਼ਬੂਰਾਂ 108

ਕਿਉਂ ਜੋ ਤੇਰਾ ਪਿਆਰ ਸਵਰਗ ਨਾਲੋਂ ਵੀ ਉੱਚਾ ਹੈ। ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।

Psalm 108:4 (UKJV) For your mercy is great above the heavens: and your truth reachs unto the clouds.

2ਹੇ ਰਬਾਬ ਅਤੇ ਸਿਤਾਰ, ਜਾਗੋ! ਮੈਂ ਸਵੇਰ ਨੂੰ ਉੱਠਾਂਗਾ।

3ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ, ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।

4ਕਿਉਂ ਜੋ ਤੇਰਾ ਪਿਆਰ ਸਵਰਗ ਨਾਲੋਂ ਵੀ ਉੱਚਾ ਹੈ। ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।

5ਹੇ ਪਰਮੇਸ਼ਵਰ, ਅਕਾਸ਼ਾਂ ਤੋਂ ਉੱਚਾ! ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

6ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ, ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.