4ਕਿਉਂ ਜੋ ਤੇਰਾ ਪਿਆਰ ਸਵਰਗ ਨਾਲੋਂ ਵੀ ਉੱਚਾ ਹੈ। ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।
5ਹੇ ਪਰਮੇਸ਼ਵਰ, ਅਕਾਸ਼ਾਂ ਤੋਂ ਉੱਚਾ! ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।
6ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ, ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।
7ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ: “ਜਿੱਤ ਵਿੱਚ ਮੈਂ ਸ਼ੇਕੇਮ ਨੂੰ ਖੁਸ਼ੀ ਨਾਲ ਵੰਡਾਂਗਾ ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।
8ਗਿਲਆਦ ਮੇਰਾ ਹੈ, ਮਨੱਸ਼ੇਹ ਮੇਰਾ ਹੈ; ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜਦੰਡ ਹੈ।