17ਉਹ ਸਰਾਪ ਦੇਣਾ ਪਸੰਦ ਕਰਦਾ ਸੀ, ਇਹ ਉਸ ਉੱਤੇ ਮੁੜ ਆਵੇ। ਉਸ ਨੇ ਬਰਕਤਾਂ ਵਿੱਚ ਕੋਈ ਆਨੰਦ ਨਹੀਂ ਪਾਇਆ, ਇਹ ਉਸ ਤੋਂ ਦੂਰ ਹੋਵੇ।
18ਉਸਨੇ ਸਰਾਪ ਨੂੰ ਆਪਣੇ ਬਸਤਰ ਵਾਂਗੂੰ ਪਹਿਨਿਆ; ਇਹ ਪਾਣੀ ਵਾਂਗ ਉਸ ਦੇ ਸਰੀਰ ਵਿੱਚ, ਅਤੇ ਤੇਲ ਵਾਂਗ ਉਸ ਦੀਆਂ ਹੱਡੀਆਂ ਵਿੱਚ ਵੜ ਗਿਆ।
19ਇਹ ਉਸ ਦੇ ਦੁਆਲੇ ਲਪੇਟੀ ਹੋਈ ਚਾਦਰ ਵਰਗਾ ਹੋਵੇ, ਉਹ ਦੇ ਦੁਆਲੇ ਸਦਾ ਲਈ ਬੰਨ੍ਹੀ ਹੋਈ ਪੱਟੀ ਵਰਗਾ ਹੋਵੇ।
20ਮੇਰੇ ਦੋਸ਼ ਲਾਉਣ ਵਾਲਿਆਂ ਲਈ ਇਹ ਯਾਹਵੇਹ ਦਾ ਬਦਲਾ ਹੋਵੇ, ਉਹਨਾਂ ਲਈ ਜਿਹੜੇ ਮੇਰੇ ਬਾਰੇ ਬੁਰਾ ਬੋਲਦੇ ਹਨ।
21ਪਰ ਤੂੰ ਹੇ ਸਰਬਸ਼ਕਤੀਮਾਨ ਯਾਹਵੇਹ, ਆਪਣੇ ਨਾਮ ਦੇ ਕਾਰਨ ਮੇਰੀ ਸਹਾਇਤਾ ਕਰ; ਆਪਣੇ ਪਿਆਰ ਦੀ ਭਲਾਈ ਦੇ ਕਾਰਨ ਮੈਨੂੰ ਬਚਾ।