19ਇਹ ਉਸ ਦੇ ਦੁਆਲੇ ਲਪੇਟੀ ਹੋਈ ਚਾਦਰ ਵਰਗਾ ਹੋਵੇ, ਉਹ ਦੇ ਦੁਆਲੇ ਸਦਾ ਲਈ ਬੰਨ੍ਹੀ ਹੋਈ ਪੱਟੀ ਵਰਗਾ ਹੋਵੇ।
20ਮੇਰੇ ਦੋਸ਼ ਲਾਉਣ ਵਾਲਿਆਂ ਲਈ ਇਹ ਯਾਹਵੇਹ ਦਾ ਬਦਲਾ ਹੋਵੇ, ਉਹਨਾਂ ਲਈ ਜਿਹੜੇ ਮੇਰੇ ਬਾਰੇ ਬੁਰਾ ਬੋਲਦੇ ਹਨ।
21ਪਰ ਤੂੰ ਹੇ ਸਰਬਸ਼ਕਤੀਮਾਨ ਯਾਹਵੇਹ, ਆਪਣੇ ਨਾਮ ਦੇ ਕਾਰਨ ਮੇਰੀ ਸਹਾਇਤਾ ਕਰ; ਆਪਣੇ ਪਿਆਰ ਦੀ ਭਲਾਈ ਦੇ ਕਾਰਨ ਮੈਨੂੰ ਬਚਾ।
22ਕਿਉਂ ਜੋ ਮੈਂ ਕੰਗਾਲ ਅਤੇ ਲੋੜਵੰਦ ਹਾਂ, ਅਤੇ ਮੇਰਾ ਮਨ ਮੇਰੇ ਅੰਦਰ ਜ਼ਖਮੀ ਹੈ।
23ਮੈਂ ਸ਼ਾਮ ਦੇ ਪਰਛਾਵੇਂ ਵਾਂਗੂ ਢਲ ਜਾਂਦਾ ਹਾਂ। ਮੈਂ ਟਿੱਡੀ ਵਾਂਗ ਝਾੜਿਆ ਜਾਂਦਾ ਹਾਂ।