21ਪਰ ਤੂੰ ਹੇ ਸਰਬਸ਼ਕਤੀਮਾਨ ਯਾਹਵੇਹ, ਆਪਣੇ ਨਾਮ ਦੇ ਕਾਰਨ ਮੇਰੀ ਸਹਾਇਤਾ ਕਰ; ਆਪਣੇ ਪਿਆਰ ਦੀ ਭਲਾਈ ਦੇ ਕਾਰਨ ਮੈਨੂੰ ਬਚਾ।
22ਕਿਉਂ ਜੋ ਮੈਂ ਕੰਗਾਲ ਅਤੇ ਲੋੜਵੰਦ ਹਾਂ, ਅਤੇ ਮੇਰਾ ਮਨ ਮੇਰੇ ਅੰਦਰ ਜ਼ਖਮੀ ਹੈ।
23ਮੈਂ ਸ਼ਾਮ ਦੇ ਪਰਛਾਵੇਂ ਵਾਂਗੂ ਢਲ ਜਾਂਦਾ ਹਾਂ। ਮੈਂ ਟਿੱਡੀ ਵਾਂਗ ਝਾੜਿਆ ਜਾਂਦਾ ਹਾਂ।
24ਵਰਤ ਦੇ ਕਾਰਨ ਮੇਰੇ ਗੋਡੇ ਕਮਜ਼ੋਰ ਹਨ, ਮੇਰਾ ਸਰੀਰ ਪਤਲਾ ਅਤੇ ਸੁੱਕ ਗਿਆ ਹੈ।
25ਮੈਂ ਆਪਣੇ ਦੋਸ਼ ਲਾਉਣ ਵਾਲਿਆਂ ਲਈ ਘਿਣਾਉਣੀ ਚੀਜ਼ ਹਾਂ; ਜਦੋਂ ਉਹ ਮੈਨੂੰ ਦੇਖਦੇ ਹਨ, ਉਹ ਆਪਣੇ ਸਿਰ ਹਿਲਾਉਂਦੇ ਹਨ।