6ਉਸ ਨੇ ਆਪਣੇ ਲੋਕਾਂ ਨੂੰ ਆਪਣੇ ਕੰਮਾਂ ਦੁਆਰਾ ਸ਼ਕਤੀ ਵਿਖਾਈ, ਉਹਨਾਂ ਨੂੰ ਹੋਰਨਾਂ ਕੌਮਾਂ ਦੀਆਂ ਜ਼ਮੀਨਾਂ ਦਿੱਤੀਆਂ।
7ਉਹ ਦੇ ਹੱਥਾਂ ਦੇ ਕੰਮ ਵਫ਼ਾਦਾਰ ਅਤੇ ਧਰਮੀ ਹਨ, ਉਸਦੇ ਸਾਰੇ ਉਪਦੇਸ਼ ਭਰੋਸੇਯੋਗ ਹਨ।
8ਉਹ ਸਦਾ ਅਤੇ ਸਦਾ ਲਈ ਕਾਇਮ ਹਨ, ਜੋ ਵਫ਼ਾਦਾਰੀ ਅਤੇ ਨੇਕ ਦਿਲ ਨਾਲ ਕੀਤੇ ਗਏ ਹਨ।
9ਉਸ ਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ; ਉਸ ਨੇ ਆਪਣਾ ਨੇਮ ਸਦਾ ਲਈ ਠਹਿਰਾਇਆ ਉਹ ਦਾ ਨਾਮ ਪਵਿੱਤਰ ਅਤੇ ਸ਼ਾਨਦਾਰ ਹੈ।
10ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ; ਸਾਰੇ ਜਿਹੜੇ ਉਸ ਦੇ ਉਪਦੇਸ਼ਾਂ ਨੂੰ ਮੰਨਦੇ ਹਨ ਚੰਗੀ ਸਮਝ ਰੱਖਦੇ ਹਨ। ਉਸਦੀ ਉਸਤਤ ਸਦਾ ਤੱਕ ਬਣੀ ਰਹੇਗੀ।