10ਹਾਰੋਨ ਦੇ ਘਰਾਣੇ, ਯਾਹਵੇਹ ਉੱਤੇ ਭਰੋਸਾ ਰੱਖੋ; ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।
11ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਯਾਹਵੇਹ ਉੱਤੇ ਭਰੋਸਾ ਰੱਖਦੇ ਹੋ, ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।
12ਯਾਹਵੇਹ ਸਾਨੂੰ ਯਾਦ ਕਰਦਾ ਹੈ ਅਤੇ ਸਾਨੂੰ ਅਸੀਸ ਦੇਵੇਗਾ: ਉਹ ਆਪਣੀ ਪਰਜਾ ਇਸਰਾਏਲ ਨੂੰ ਅਸੀਸ ਦੇਵੇਗਾ, ਉਹ ਹਾਰੋਨ ਦੇ ਘਰਾਣੇ ਨੂੰ ਅਸੀਸ ਦੇਵੇਗਾ,
13ਉਹ ਉਹਨਾਂ ਨੂੰ ਅਸੀਸ ਦੇਵੇਗਾ ਜਿਹੜੇ ਯਾਹਵੇਹ ਦਾ ਡਰ ਮੰਨਦੇ ਹਨ, ਭਾਵੇਂ ਕੋਈ ਛੋਟਾ ਜਾਂ ਕੋਈ ਵੱਡਾ।
14ਯਾਹਵੇਹ ਤੁਹਾਨੂੰ ਭਰਪੂਰ ਅਸੀਸ ਦੇਵੇ, ਤੁਹਾਨੂੰ ਅਤੇ ਤੁਹਾਡੇ ਬੱਚਿਆ ਨੂੰ ਵੀ।