13ਉਹ ਉਹਨਾਂ ਨੂੰ ਅਸੀਸ ਦੇਵੇਗਾ ਜਿਹੜੇ ਯਾਹਵੇਹ ਦਾ ਡਰ ਮੰਨਦੇ ਹਨ, ਭਾਵੇਂ ਕੋਈ ਛੋਟਾ ਜਾਂ ਕੋਈ ਵੱਡਾ।
14ਯਾਹਵੇਹ ਤੁਹਾਨੂੰ ਭਰਪੂਰ ਅਸੀਸ ਦੇਵੇ, ਤੁਹਾਨੂੰ ਅਤੇ ਤੁਹਾਡੇ ਬੱਚਿਆ ਨੂੰ ਵੀ।
15ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ, ਜਿਹੜਾ ਸਵਰਗ ਅਤੇ ਧਰਤੀ ਨੂੰ ਬਣਾਉਣ ਵਾਲਾ ਹੈ।
16ਸਭ ਤੋਂ ਉੱਚਾ ਅਕਾਸ਼ ਯਾਹਵੇਹ ਦਾ ਹੈ, ਪਰ ਧਰਤੀ ਉਸ ਨੇ ਮਨੁੱਖਜਾਤੀ ਨੂੰ ਦਿੱਤੀ ਹੈ।
17ਮੁਰਦੇ ਯਾਹਵੇਹ ਦੀ ਉਸਤਤ ਨਹੀਂ ਕਰਦੇ ਹਨ, ਉਹ ਜਿਹੜੇ ਖਾਮੋਸ਼ੀ ਦੇ ਸਥਾਨ ਨੂੰ ਜਾਂਦੇ ਹਨ;