ਜ਼ਬੂਰਾਂ 118

ਮੁਬਾਰਕ ਹੈ ਉਹ ਜਿਹੜਾ ਯਾਹਵੇਹ ਦੇ ਨਾਮ ਉੱਤੇ ਆਉਂਦਾ ਹੈ, ਯਾਹਵੇਹ ਦੇ ਘਰ ਤੋਂ ਅਸੀਂ ਤੁਹਾਨੂੰ ਅਸੀਸ ਦਿੰਦੇ ਹਾਂ।

Psalm 118:26 (UKJV) Blessed be he that comes in the name of the LORD: we have blessed you out of the house of the LORD.

24ਯਾਹਵੇਹ ਨੇ ਇਹ ਅੱਜ ਹੀ ਕੀਤਾ ਹੈ। ਆਓ ਅੱਜ ਅਸੀਂ ਅਨੰਦ ਹੋਈਏ ਅਤੇ ਖੁਸ਼ ਹੋਈਏ।

25ਹੇ ਯਾਹਵੇਹ, ਸਾਨੂੰ ਬਚਾਓ! ਯਾਹਵੇਹ, ਸਾਨੂੰ ਸਫਲਤਾ ਪ੍ਰਦਾਨ ਕਰੋ!

26ਮੁਬਾਰਕ ਹੈ ਉਹ ਜਿਹੜਾ ਯਾਹਵੇਹ ਦੇ ਨਾਮ ਉੱਤੇ ਆਉਂਦਾ ਹੈ, ਯਾਹਵੇਹ ਦੇ ਘਰ ਤੋਂ ਅਸੀਂ ਤੁਹਾਨੂੰ ਅਸੀਸ ਦਿੰਦੇ ਹਾਂ।

27ਯਾਹਵੇਹ ਹੀ ਪਰਮੇਸ਼ਵਰ ਹੈ, ਅਤੇ ਉਸਨੇ ਆਪਣਾ ਚਾਨਣ ਸਾਡੇ ਉੱਤੇ ਚਮਕਾਇਆ ਹੈ। ਹੱਥਾਂ ਵਿੱਚ ਟਾਹਣੀਆਂ ਲੈ ਕੇ, ਜਗਵੇਦੀ ਦੇ ਸਿੰਗਾਂ ਦੇ ਤਿਉਹਾਰ ਵਿੱਚ ਸ਼ਾਮਲ ਹੋਵੋ।

28ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੇਰੀ ਉਸਤਤ ਕਰਾਂਗਾ, ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੈਨੂੰ ਵਡਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.