104ਮੈਂ ਤੇਰੇ ਆਦੇਸ਼ਾਂ ਤੋਂ ਸਮਝ ਪ੍ਰਾਪਤ ਕਰਦਾ ਹਾਂ; ਇਸ ਲਈ ਮੈਂ ਹਰ ਗਲਤ ਮਾਰਗ ਨੂੰ ਨਫ਼ਰਤ ਕਰਦਾ ਹਾਂ।
105ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਮਾਰਗ ਦੇ ਲਈ ਚਾਨਣ ਹਨ।
106ਮੈਂ ਸਹੁੰ ਖਾਧੀ ਹੈ ਅਤੇ ਪੱਕਾ ਕੀਤਾ ਹੈ, ਕਿ ਮੈਂ ਤੇਰੇ ਧਰਮੀ ਨਿਯਮਾਂ ਦੀ ਪਾਲਣਾ ਕਰਾਂਗਾ।
107ਮੈਂ ਬਹੁਤ ਦੁੱਖ ਝੱਲੇ ਹਨ; ਹੇ ਯਾਹਵੇਹ, ਮੇਰੇ ਜੀਵਨ ਦੀ ਆਪਣੇ ਬਚਨਾ ਦੇ ਅਨੁਸਾਰ ਰੱਖਿਆ ਕਰ।
108ਯਾਹਵੇਹ, ਮੇਰੇ ਮੂੰਹ ਦੀ ਉਸਤਤ ਨੂੰ ਸਵੀਕਾਰ ਕਰੋ, ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।