105ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਮਾਰਗ ਦੇ ਲਈ ਚਾਨਣ ਹਨ।
106ਮੈਂ ਸਹੁੰ ਖਾਧੀ ਹੈ ਅਤੇ ਪੱਕਾ ਕੀਤਾ ਹੈ, ਕਿ ਮੈਂ ਤੇਰੇ ਧਰਮੀ ਨਿਯਮਾਂ ਦੀ ਪਾਲਣਾ ਕਰਾਂਗਾ।
107ਮੈਂ ਬਹੁਤ ਦੁੱਖ ਝੱਲੇ ਹਨ; ਹੇ ਯਾਹਵੇਹ, ਮੇਰੇ ਜੀਵਨ ਦੀ ਆਪਣੇ ਬਚਨਾ ਦੇ ਅਨੁਸਾਰ ਰੱਖਿਆ ਕਰ।
108ਯਾਹਵੇਹ, ਮੇਰੇ ਮੂੰਹ ਦੀ ਉਸਤਤ ਨੂੰ ਸਵੀਕਾਰ ਕਰੋ, ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।
109ਭਾਵੇਂ ਮੈਂ ਲਗਾਤਾਰ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈਂਦਾ ਹਾਂ, ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।