153ਮੇਰੇ ਦੁੱਖਾਂ ਨੂੰ ਵੇਖ ਅਤੇ ਮੈਨੂੰ ਬਚਾ, ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਿਆ।
154ਮੇਰੇ ਪੱਖ ਦੀ ਰੱਖਿਆ ਕਰ ਅਤੇ ਮੈਨੂੰ ਛੁਟਕਾਰਾ ਦੇ; ਆਪਣੇ ਵਾਅਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।
155ਦੁਸ਼ਟਾਂ ਤੋਂ ਮੁਕਤੀ ਬਹੁਤ ਦੂਰ ਹੈ, ਕਿਉਂ ਜੋ ਉਹ ਤੇਰੇ ਹੁਕਮਾਂ ਨੂੰ ਨਹੀਂ ਭਾਲਦੇ।
156ਹੇ ਯਾਹਵੇਹ, ਤੇਰੀਆਂ ਰਹਿਮਤਾਂ, ਮਹਾਂਨ ਹਨ; ਆਪਣੇ ਨਿਯਮਾਂ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।
157ਬਹੁਤ ਸਾਰੇ ਵੈਰੀ ਹਨ ਜੋ ਮੈਨੂੰ ਸਤਾਉਂਦੇ ਹਨ, ਪਰ ਮੈਂ ਤੇਰੀਆਂ ਬਿਧੀਆਂ ਤੋਂ ਨਹੀਂ ਮੁੜਿਆ।