21ਤੂੰ ਘਮੰਡੀ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਸਰਾਪੇ ਹੋਏ ਹਨ, ਉਹਨਾਂ ਨੂੰ ਜਿਹੜੇ ਤੇਰੇ ਆਦੇਸ਼ਾਂ ਤੋਂ ਭਟਕਦੇ ਹਨ।
22ਉਹਨਾਂ ਦੀ ਬੇਇੱਜ਼ਤੀ ਅਤੇ ਨਫ਼ਰਤ ਮੇਰੇ ਤੋਂ ਦੂਰ ਕਰ, ਕਿਉਂਕਿ ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹਾਂ।
23ਭਾਵੇਂ ਹਾਕਮ ਇਕੱਠੇ ਬੈਠ ਕੇ ਮੇਰੀ ਨਿੰਦਿਆ ਕਰਦੇ ਹਨ, ਮੈਂ ਤੇਰਾ ਸੇਵਕ ਤੇਰੇ ਹੁਕਮਾਂ ਤੇ ਚੱਲਾਗਾਂ।
24ਤੇਰੀਆਂ ਬਿਧੀਆਂ ਮੇਰੀ ਖੁਸ਼ੀ ਹਨ; ਉਹ ਮੇਰੇ ਸਲਾਹਕਾਰ ਹਨ।
25ਮੇਰੀ ਜਾਨ ਮਿੱਟੀ ਵਿੱਚ ਮਿਲ ਗਈ ਹੈ; ਆਪਣੇ ਵਾਅਦੇ ਅਨੁਸਾਰ ਮੇਰੇ ਵਿੱਚ ਨਵਾਂ ਜੀਵਨ ਭਰ।