32ਤੂੰ ਮੇਰੇ ਦਿਲ ਵਿੱਚ ਹੌਂਸਲਾ ਪਾਇਆ ਹੈ, ਤਾਂ ਮੈਂ ਹੁਣ ਤੇਰੇ ਹੁਕਮਾਂ ਦੇ ਰਾਹ ਉੱਤੇ ਤੁਰਦਾ ਹਾਂ।
33ਹੇ ਯਾਹਵੇਹ, ਮੈਨੂੰ ਆਪਣੀਆਂ ਬਿਧੀਆਂ ਦੀ ਪਾਲਣਾ ਕਰਨੀ ਸਿਖਾ, ਤਾਂ ਜੋ ਮੈਂ ਸਾਰੀ ਉਮਰ ਉਹਨਾਂ ਦੀ ਪਾਲਨਾ ਕਰਾਂ।
34ਮੈਨੂੰ ਉਹ ਸਮਝ ਬਖ਼ਸ਼ ਜਿਸ ਨਾਲ ਮੈਂ ਤੇਰੀ ਬਿਵਸਥਾ ਨੂੰ ਮਨ ਅਤੇ ਪੂਰੇ ਦਿਲ ਨਾਲ ਉਸਦੀ ਪਾਲਨਾ ਕਰਾਂ।
35ਆਪਣੇ ਹੁਕਮਾਂ ਦੇ ਰਾਹ ਵਿੱਚ ਮੇਰੀ ਅਗਵਾਈ ਕਰ, ਕਿਉਂ ਜੋ ਇਨ੍ਹਾਂ ਵਿੱਚ ਮੇਰਾ ਆਨੰਦ ਹੈ।
36ਮੇਰੇ ਦਿਲ ਨੂੰ ਆਪਣੀਆਂ ਬਿਧੀਆਂ ਵੱਲ ਮੋੜ, ਨਾ ਕਿ ਸੁਆਰਥੀ ਲੋਭ ਵੱਲ।