ਜ਼ਬੂਰਾਂ 119

ਜੋ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

Psalm 119:74 (UKJV) They that fear you will be glad when they see me; because I have hoped in your word.

72ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਚਾਂਦੀ ਅਤੇ ਸੋਨੇ ਦੇ ਹਜ਼ਾਰਾਂ ਸਿੱਕਿਆਂ ਨਾਲੋਂ ਵੱਧ ਕੀਮਤੀ ਹੈ।

73ਤੇਰੇ ਹੱਥਾਂ ਨੇ ਮੈਨੂੰ ਰਚਿਆ ਅਤੇ ਮੈਨੂੰ ਬਣਾਇਆ; ਮੈਨੂੰ ਤੇਰੇ ਹੁਕਮਾਂ ਨੂੰ ਸਿੱਖਣ ਦੀ ਸਮਝ ਪ੍ਰਦਾਨ ਕਰ।

74ਜੋ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

75ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਤੇਰੀ ਬਿਵਸਥਾ ਧਰਮ ਦੀ ਹੈ, ਅਤੇ ਇਹ ਕਿ ਤੁਸੀਂ ਵਫ਼ਾਦਾਰੀ ਨਾਲ ਮੈਨੂੰ ਦੁਖੀ ਕੀਤਾ ਹੈ।

76ਤੇਰਾ ਅਟੁੱਟ ਪਿਆਰ ਮੇਰੇ ਲਈ ਦਿਲਾਸਾ ਹੋਵੇ, ਆਪਣੇ ਸੇਵਕ ਨਾਲ ਕੀਤੇ ਵਾਅਦੇ ਅਨੁਸਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.