71ਮੇਰੇ ਲਈ ਦੁਖੀ ਹੋਣਾ ਚੰਗਾ ਸੀ ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਸਿੱਖ ਸਕਾਂ।
72ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਚਾਂਦੀ ਅਤੇ ਸੋਨੇ ਦੇ ਹਜ਼ਾਰਾਂ ਸਿੱਕਿਆਂ ਨਾਲੋਂ ਵੱਧ ਕੀਮਤੀ ਹੈ।
73ਤੇਰੇ ਹੱਥਾਂ ਨੇ ਮੈਨੂੰ ਰਚਿਆ ਅਤੇ ਮੈਨੂੰ ਬਣਾਇਆ; ਮੈਨੂੰ ਤੇਰੇ ਹੁਕਮਾਂ ਨੂੰ ਸਿੱਖਣ ਦੀ ਸਮਝ ਪ੍ਰਦਾਨ ਕਰ।
74ਜੋ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।
75ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਤੇਰੀ ਬਿਵਸਥਾ ਧਰਮ ਦੀ ਹੈ, ਅਤੇ ਇਹ ਕਿ ਤੁਸੀਂ ਵਫ਼ਾਦਾਰੀ ਨਾਲ ਮੈਨੂੰ ਦੁਖੀ ਕੀਤਾ ਹੈ।