ਜ਼ਬੂਰਾਂ 119

ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਤੇਰੀ ਬਿਵਸਥਾ ਧਰਮ ਦੀ ਹੈ, ਅਤੇ ਇਹ ਕਿ ਤੁਸੀਂ ਵਫ਼ਾਦਾਰੀ ਨਾਲ ਮੈਨੂੰ ਦੁਖੀ ਕੀਤਾ ਹੈ।

Psalm 119:75 (UKJV) I know, O LORD, that your judgments are right, and that you in faithfulness have afflicted me.

73ਤੇਰੇ ਹੱਥਾਂ ਨੇ ਮੈਨੂੰ ਰਚਿਆ ਅਤੇ ਮੈਨੂੰ ਬਣਾਇਆ; ਮੈਨੂੰ ਤੇਰੇ ਹੁਕਮਾਂ ਨੂੰ ਸਿੱਖਣ ਦੀ ਸਮਝ ਪ੍ਰਦਾਨ ਕਰ।

74ਜੋ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

75ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਤੇਰੀ ਬਿਵਸਥਾ ਧਰਮ ਦੀ ਹੈ, ਅਤੇ ਇਹ ਕਿ ਤੁਸੀਂ ਵਫ਼ਾਦਾਰੀ ਨਾਲ ਮੈਨੂੰ ਦੁਖੀ ਕੀਤਾ ਹੈ।

76ਤੇਰਾ ਅਟੁੱਟ ਪਿਆਰ ਮੇਰੇ ਲਈ ਦਿਲਾਸਾ ਹੋਵੇ, ਆਪਣੇ ਸੇਵਕ ਨਾਲ ਕੀਤੇ ਵਾਅਦੇ ਅਨੁਸਾਰ।

77ਤੇਰੀ ਦਯਾ ਮੇਰੇ ਉੱਤੇ ਆਵੇ ਤਾਂ ਜੋ ਮੈਂ ਜੀਵਾਂ, ਕਿਉਂ ਜੋ ਤੇਰੀ ਬਿਵਸਥਾ ਮੇਰੀ ਪ੍ਰਸੰਨਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.