77ਤੇਰੀ ਦਯਾ ਮੇਰੇ ਉੱਤੇ ਆਵੇ ਤਾਂ ਜੋ ਮੈਂ ਜੀਵਾਂ, ਕਿਉਂ ਜੋ ਤੇਰੀ ਬਿਵਸਥਾ ਮੇਰੀ ਪ੍ਰਸੰਨਤਾ ਹੈ।
78ਜੋ ਹੰਕਾਰੀ ਮੇਰੇ ਨਾਲ ਬਿਨਾਂ ਕਾਰਨ ਬੇਇਨਸਾਫ਼ੀ ਕਰਨ, ਉਹ ਸ਼ਰਮਿੰਦਾ ਹੋਵੇ; ਪਰ ਮੈਂ ਤੇਰੇ ਉਪਦੇਸ਼ਾਂ ਦਾ ਸਿਮਰਨ ਕਰਾਂਗਾ।
79ਜਿਹੜੇ ਤੇਰਾ ਡਰ ਮੰਨਦੇ ਹਨ ਉਹ ਮੇਰੇ ਵੱਲ ਮੁੜਨ, ਉਹ ਜਿਹੜੇ ਤੇਰੀਆਂ ਬਿਧੀਆਂ ਨੂੰ ਸਮਝਦੇ ਹਨ।
80ਮੈਂ ਪੂਰੇ ਦਿਲ ਨਾਲ ਤੇਰੇ ਹੁਕਮਾਂ ਦੀ ਪਾਲਣਾ ਕਰਾਂ, ਤਾਂ ਜੋ ਮੈਂ ਸ਼ਰਮਿੰਦਾ ਨਾ ਹੋਵਾਂ।
81ਤੇਰੀ ਮੁਕਤੀ ਦੀ ਤਾਂਘ ਨਾਲ ਮੇਰੀ ਜਾਨ ਬੇਹੋਸ਼ ਹੋ ਗਈ ਹੈ, ਪਰ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।