ਜ਼ਬੂਰਾਂ 119

ਤੇਰੀ ਮੁਕਤੀ ਦੀ ਤਾਂਘ ਨਾਲ ਮੇਰੀ ਜਾਨ ਬੇਹੋਸ਼ ਹੋ ਗਈ ਹੈ, ਪਰ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

Psalm 119:81 (UKJV) My soul faints for your salvation: but I hope in your word.

79ਜਿਹੜੇ ਤੇਰਾ ਡਰ ਮੰਨਦੇ ਹਨ ਉਹ ਮੇਰੇ ਵੱਲ ਮੁੜਨ, ਉਹ ਜਿਹੜੇ ਤੇਰੀਆਂ ਬਿਧੀਆਂ ਨੂੰ ਸਮਝਦੇ ਹਨ।

80ਮੈਂ ਪੂਰੇ ਦਿਲ ਨਾਲ ਤੇਰੇ ਹੁਕਮਾਂ ਦੀ ਪਾਲਣਾ ਕਰਾਂ, ਤਾਂ ਜੋ ਮੈਂ ਸ਼ਰਮਿੰਦਾ ਨਾ ਹੋਵਾਂ।

81ਤੇਰੀ ਮੁਕਤੀ ਦੀ ਤਾਂਘ ਨਾਲ ਮੇਰੀ ਜਾਨ ਬੇਹੋਸ਼ ਹੋ ਗਈ ਹੈ, ਪਰ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

82ਤੇਰਾ ਵਾਅਦਾ ਪੂਰਾ ਹੋਣ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ; ਮੈਂ ਆਖਦਾ ਹਾਂ, “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਗਾ?”

83ਭਾਵੇਂ ਮੈਂ ਧੂੰਏਂ ਵਿੱਚ ਮਸ਼ਕ ਵਰਗਾ ਹਾਂ, ਤਾਂ ਵੀ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.