81ਤੇਰੀ ਮੁਕਤੀ ਦੀ ਤਾਂਘ ਨਾਲ ਮੇਰੀ ਜਾਨ ਬੇਹੋਸ਼ ਹੋ ਗਈ ਹੈ, ਪਰ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।
82ਤੇਰਾ ਵਾਅਦਾ ਪੂਰਾ ਹੋਣ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ; ਮੈਂ ਆਖਦਾ ਹਾਂ, “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਗਾ?”
83ਭਾਵੇਂ ਮੈਂ ਧੂੰਏਂ ਵਿੱਚ ਮਸ਼ਕ ਵਰਗਾ ਹਾਂ, ਤਾਂ ਵੀ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਦਾ।
84ਤੇਰੇ ਸੇਵਕ ਨੂੰ ਕਿੰਨਾ ਚਿਰ ਉਡੀਕ ਕਰਨੀ ਪਵੇਗੀ? ਤੂੰ ਮੇਰੇ ਸਤਾਉਣ ਵਾਲਿਆਂ ਨੂੰ ਕਦੋਂ ਸਜ਼ਾ ਦੇਵੇਗਾ?
85ਹੰਕਾਰੀ ਮੈਨੂੰ ਫਸਾਉਣ ਲਈ ਟੋਏ ਪੁੱਟਦੇ ਹਨ, ਅਤੇ ਉਹ ਤੇਰੀ ਬਿਵਸਥਾ ਦੇ ਉਲਟ ਹਨ।