2ਸਾਡੇ ਮੂੰਹ ਹਾਸਿਆਂ ਨਾਲ ਭਰ ਗਏ, ਸਾਡੀਆਂ ਜੀਭਾਂ ਉੱਤੇ ਅਨੰਦ ਦਾ ਜੈਕਾਰਾ ਸੀ। ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ, “ਯਾਹਵੇਹ ਨੇ ਉਹਨਾਂ ਲਈ ਮਹਾਨ ਕੰਮ ਕੀਤੇ ਹਨ।”
3ਯਾਹਵੇਹ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ, ਅਤੇ ਅਸੀਂ ਅਨੰਦ ਨਾਲ ਭਰ ਗਏ ਹਾਂ।
4ਹੇ ਯਾਹਵੇਹ, ਸਾਡੇ ਗੁਲਾਮਾਂ ਨੂੰ, ਨੇਗੇਬ ਦੀਆਂ ਨਦੀਆਂ ਵਾਂਗੂੰ ਮੋੜ ਲਿਆਂ।
5ਜਿਹੜੇ ਹੰਝੂਆਂ ਨਾਲ ਬੀਜਦੇ ਹਨ ਉਹ ਜੈਕਾਰਿਆਂ ਨਾਲ ਵੱਢਣਗੇ।
6ਜਿਹੜੇ ਬੀਜਣ ਲਈ ਬੀਜ ਚੁੱਕ ਕੇ ਰੌਂਦੇ ਹੋਏ ਜਾਂਦੇ ਹਨ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਵਾਪਸ ਆਉਣਗੇ।