ਜ਼ਬੂਰਾਂ 126

ਯਾਹਵੇਹ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ, ਅਤੇ ਅਸੀਂ ਅਨੰਦ ਨਾਲ ਭਰ ਗਏ ਹਾਂ।

Psalm 126:3 (UKJV) The LORD has done great things for us; whereof we are glad.

1ਜਦੋਂ ਯਾਹਵੇਹ ਨੇ ਸੀਯੋਨ ਦੇ ਕੈਦੀਆਂ ਨੂੰ ਬਹਾਲ ਕੀਤਾ, ਅਸੀਂ ਸੁਪਨੇ ਵੇਖਣ ਵਾਲਿਆਂ ਵਰਗੇ ਸੀ।

2ਸਾਡੇ ਮੂੰਹ ਹਾਸਿਆਂ ਨਾਲ ਭਰ ਗਏ, ਸਾਡੀਆਂ ਜੀਭਾਂ ਉੱਤੇ ਅਨੰਦ ਦਾ ਜੈਕਾਰਾ ਸੀ। ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ, “ਯਾਹਵੇਹ ਨੇ ਉਹਨਾਂ ਲਈ ਮਹਾਨ ਕੰਮ ਕੀਤੇ ਹਨ।”

3ਯਾਹਵੇਹ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ, ਅਤੇ ਅਸੀਂ ਅਨੰਦ ਨਾਲ ਭਰ ਗਏ ਹਾਂ।

4ਹੇ ਯਾਹਵੇਹ, ਸਾਡੇ ਗੁਲਾਮਾਂ ਨੂੰ, ਨੇਗੇਬ ਦੀਆਂ ਨਦੀਆਂ ਵਾਂਗੂੰ ਮੋੜ ਲਿਆਂ।

5ਜਿਹੜੇ ਹੰਝੂਆਂ ਨਾਲ ਬੀਜਦੇ ਹਨ ਉਹ ਜੈਕਾਰਿਆਂ ਨਾਲ ਵੱਢਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.