ਜ਼ਬੂਰਾਂ 128

ਮੁਬਾਰਕ ਹਨ ਉਹ ਸਾਰੇ ਜਿਹੜੇ ਯਾਹਵੇਹ ਤੋਂ ਡਰਦੇ ਹਨ, ਜੋ ਉਸਦੀ ਆਗਿਆਕਾਰੀ ਵਿੱਚ ਚੱਲਦੇ ਹਨ।

Psalm 128:1 (UKJV) Blessed is every one that fears the LORD; that walks in his ways.

1ਮੁਬਾਰਕ ਹਨ ਉਹ ਸਾਰੇ ਜਿਹੜੇ ਯਾਹਵੇਹ ਤੋਂ ਡਰਦੇ ਹਨ, ਜੋ ਉਸਦੀ ਆਗਿਆਕਾਰੀ ਵਿੱਚ ਚੱਲਦੇ ਹਨ।

2ਤੁਸੀਂ ਆਪਣੀ ਮਿਹਨਤ ਦਾ ਫਲ ਖਾਓਗੇ; ਅਸੀਸਾਂ ਅਤੇ ਖੁਸ਼ਹਾਲੀ ਤੁਹਾਡੇ ਵਿੱਚਕਾਰ ਹੋਣਗੇ।

3ਤੇਰੀ ਪਤਨੀ ਤੇਰੇ ਘਰ ਵਿੱਚ, ਫਲਦਾਰ ਵੇਲ ਵਾਂਗ ਹੋਵੇਗੀ। ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ, ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.