ਜ਼ਬੂਰਾਂ 132

ਜੇਕਰ ਤੇਰੇ ਪੁੱਤਰ ਮੇਰੇ ਨੇਮ ਨੂੰ ਮੰਨਦੇ ਹਨ, ਅਤੇ ਉਹਨਾਂ ਬਿਧੀਆਂ ਨੂੰ ਜੋ ਮੈਂ ਉਹਨਾਂ ਨੂੰ ਸਿਖਾਉਂਦਾ ਹਾਂ, ਤਾਂ ਉਹਨਾਂ ਦੇ ਪੁੱਤਰ ਵੀ ਸਦਾ ਲਈ, ਤੇਰੇ ਸਿੰਘਾਸਣ ਉੱਤੇ ਬੈਠਣਗੇ।”

Psalm 132:12 (UKJV) If your children will keep my covenant and my testimony that I shall teach them, their children shall also sit upon your throne for evermore.

10ਆਪਣੇ ਸੇਵਕ ਦਾਵੀਦ ਦੀ ਖ਼ਾਤਰ, ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰ।

11ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ, ਇੱਕ ਪੱਕੀ ਸਹੁੰ ਉਹ ਰੱਦ ਨਹੀਂ ਕਰੇਗਾ: “ਤੇਰੇ ਆਪਣੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਨੂੰ, ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।

12ਜੇਕਰ ਤੇਰੇ ਪੁੱਤਰ ਮੇਰੇ ਨੇਮ ਨੂੰ ਮੰਨਦੇ ਹਨ, ਅਤੇ ਉਹਨਾਂ ਬਿਧੀਆਂ ਨੂੰ ਜੋ ਮੈਂ ਉਹਨਾਂ ਨੂੰ ਸਿਖਾਉਂਦਾ ਹਾਂ, ਤਾਂ ਉਹਨਾਂ ਦੇ ਪੁੱਤਰ ਵੀ ਸਦਾ ਲਈ, ਤੇਰੇ ਸਿੰਘਾਸਣ ਉੱਤੇ ਬੈਠਣਗੇ।”

13ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਚੁਣਿਆ ਹੈ, ਉਸ ਨੇ ਆਪਣੇ ਰਹਿਣ ਲਈ ਇਸ ਦੀ ਇੱਛਾ ਕੀਤੀ ਹੈ।

14“ਇਹ ਸਦਾ ਲਈ ਮੇਰੇ ਆਰਾਮ ਕਰਨ ਦੀ ਜਗ੍ਹਾ ਹੈ; ਇੱਥੇ ਮੈਂ ਸਿੰਘਾਸਣ ਉੱਤੇ ਬੈਠਾਂਗਾ, ਕਿਉਂਕਿ ਮੈਂ ਇਹ ਚਾਹੁੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.