11ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ, ਇੱਕ ਪੱਕੀ ਸਹੁੰ ਉਹ ਰੱਦ ਨਹੀਂ ਕਰੇਗਾ: “ਤੇਰੇ ਆਪਣੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਨੂੰ, ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।
12ਜੇਕਰ ਤੇਰੇ ਪੁੱਤਰ ਮੇਰੇ ਨੇਮ ਨੂੰ ਮੰਨਦੇ ਹਨ, ਅਤੇ ਉਹਨਾਂ ਬਿਧੀਆਂ ਨੂੰ ਜੋ ਮੈਂ ਉਹਨਾਂ ਨੂੰ ਸਿਖਾਉਂਦਾ ਹਾਂ, ਤਾਂ ਉਹਨਾਂ ਦੇ ਪੁੱਤਰ ਵੀ ਸਦਾ ਲਈ, ਤੇਰੇ ਸਿੰਘਾਸਣ ਉੱਤੇ ਬੈਠਣਗੇ।”
13ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਚੁਣਿਆ ਹੈ, ਉਸ ਨੇ ਆਪਣੇ ਰਹਿਣ ਲਈ ਇਸ ਦੀ ਇੱਛਾ ਕੀਤੀ ਹੈ।
14“ਇਹ ਸਦਾ ਲਈ ਮੇਰੇ ਆਰਾਮ ਕਰਨ ਦੀ ਜਗ੍ਹਾ ਹੈ; ਇੱਥੇ ਮੈਂ ਸਿੰਘਾਸਣ ਉੱਤੇ ਬੈਠਾਂਗਾ, ਕਿਉਂਕਿ ਮੈਂ ਇਹ ਚਾਹੁੰਦਾ ਸੀ।
15ਮੈਂ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਅਸੀਸ ਕਰਾਂਗਾ; ਉਸਦੀ ਗਰੀਬੀ ਨੂੰ ਮੈਂ ਭੋਜਨ ਨਾਲ ਸੰਤੁਸ਼ਟ ਕਰਾਂਗਾ।