ਜ਼ਬੂਰਾਂ 132

ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ, ਇੱਕ ਪੱਕੀ ਸਹੁੰ ਉਹ ਰੱਦ ਨਹੀਂ ਕਰੇਗਾ: “ਤੇਰੇ ਆਪਣੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਨੂੰ, ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।

Psalm 132:11 (UKJV) The LORD has sworn in truth unto David; he will not turn from it; Of the fruit of your body will I set upon your throne.

9ਤੇਰੇ ਜਾਜਕ ਤੇਰੀ ਧਾਰਮਿਕਤਾ ਨੂੰ ਪਹਿਨ ਲੈ, ਤੁਹਾਡੇ ਵਫ਼ਾਦਾਰ ਲੋਕ ਖੁਸ਼ੀ ਵਿੱਚ ਗਾਉਣ।’ ”

10ਆਪਣੇ ਸੇਵਕ ਦਾਵੀਦ ਦੀ ਖ਼ਾਤਰ, ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰ।

11ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ, ਇੱਕ ਪੱਕੀ ਸਹੁੰ ਉਹ ਰੱਦ ਨਹੀਂ ਕਰੇਗਾ: “ਤੇਰੇ ਆਪਣੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਨੂੰ, ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।

12ਜੇਕਰ ਤੇਰੇ ਪੁੱਤਰ ਮੇਰੇ ਨੇਮ ਨੂੰ ਮੰਨਦੇ ਹਨ, ਅਤੇ ਉਹਨਾਂ ਬਿਧੀਆਂ ਨੂੰ ਜੋ ਮੈਂ ਉਹਨਾਂ ਨੂੰ ਸਿਖਾਉਂਦਾ ਹਾਂ, ਤਾਂ ਉਹਨਾਂ ਦੇ ਪੁੱਤਰ ਵੀ ਸਦਾ ਲਈ, ਤੇਰੇ ਸਿੰਘਾਸਣ ਉੱਤੇ ਬੈਠਣਗੇ।”

13ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਚੁਣਿਆ ਹੈ, ਉਸ ਨੇ ਆਪਣੇ ਰਹਿਣ ਲਈ ਇਸ ਦੀ ਇੱਛਾ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.