7“ਆਓ ਅਸੀਂ ਉਹ ਦੇ ਨਿਵਾਸ ਸਥਾਨ ਨੂੰ ਚੱਲੀਏ, ਅਸੀਂ ਉਹ ਦੇ ਚਰਨਾਂ ਦੀ ਚੌਂਕੀ ਵਿੱਚ ਮੱਥਾ ਟੇਕਦੇ ਹਾਂ,
8‘ਹੇ ਯਾਹਵੇਹ, ਉੱਠ ਅਤੇ ਆਪਣੇ ਆਰਾਮ ਸਥਾਨ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ।
9ਤੇਰੇ ਜਾਜਕ ਤੇਰੀ ਧਾਰਮਿਕਤਾ ਨੂੰ ਪਹਿਨ ਲੈ, ਤੁਹਾਡੇ ਵਫ਼ਾਦਾਰ ਲੋਕ ਖੁਸ਼ੀ ਵਿੱਚ ਗਾਉਣ।’ ”
10ਆਪਣੇ ਸੇਵਕ ਦਾਵੀਦ ਦੀ ਖ਼ਾਤਰ, ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰ।
11ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ, ਇੱਕ ਪੱਕੀ ਸਹੁੰ ਉਹ ਰੱਦ ਨਹੀਂ ਕਰੇਗਾ: “ਤੇਰੇ ਆਪਣੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਨੂੰ, ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।