ਜ਼ਬੂਰਾਂ 132

ਮੈਂ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਅਸੀਸ ਕਰਾਂਗਾ; ਉਸਦੀ ਗਰੀਬੀ ਨੂੰ ਮੈਂ ਭੋਜਨ ਨਾਲ ਸੰਤੁਸ਼ਟ ਕਰਾਂਗਾ।

Psalm 132:15 (UKJV) I will abundantly bless her provision: I will satisfy her poor with bread.

13ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਚੁਣਿਆ ਹੈ, ਉਸ ਨੇ ਆਪਣੇ ਰਹਿਣ ਲਈ ਇਸ ਦੀ ਇੱਛਾ ਕੀਤੀ ਹੈ।

14“ਇਹ ਸਦਾ ਲਈ ਮੇਰੇ ਆਰਾਮ ਕਰਨ ਦੀ ਜਗ੍ਹਾ ਹੈ; ਇੱਥੇ ਮੈਂ ਸਿੰਘਾਸਣ ਉੱਤੇ ਬੈਠਾਂਗਾ, ਕਿਉਂਕਿ ਮੈਂ ਇਹ ਚਾਹੁੰਦਾ ਸੀ।

15ਮੈਂ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਅਸੀਸ ਕਰਾਂਗਾ; ਉਸਦੀ ਗਰੀਬੀ ਨੂੰ ਮੈਂ ਭੋਜਨ ਨਾਲ ਸੰਤੁਸ਼ਟ ਕਰਾਂਗਾ।

16ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਪਹਿਰਾਵਾ ਪਹਿਨਾਵਾਂਗਾ, ਅਤੇ ਉਹ ਦੇ ਵਫ਼ਾਦਾਰ ਲੋਕ ਸਦਾ ਅਨੰਦ ਦੇ ਗੀਤ ਗਾਉਣਗੇ।

17“ਇੱਥੇ ਮੈਂ ਦਾਵੀਦ ਲਈ ਇੱਕ ਸਿੰਗ ਬਣਾਵਾਂਗਾ, ਅਤੇ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.