ਜ਼ਬੂਰਾਂ 135

ਉਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰਿਆ, ਅਤੇ ਬਲਵੰਤ ਰਾਜਿਆਂ ਨੂੰ ਮਾਰਿਆ।

Psalm 135:10 (UKJV) Who stroke great nations, and slew mighty kings;

8ਉਸ ਨੇ ਮਿਸਰ ਦੇ ਪਹਿਲੌਠੇ ਨੂੰ ਮਾਰਿਆ, ਮਨੁੱਖਾਂ ਅਤੇ ਜਾਨਵਰਾਂ ਦੇ ਪਹਿਲੌਠੇ ਨੂੰ ਵੀ।

9ਉਸ ਨੇ ਮਿਸਰ ਵਿੱਚ ਤੁਹਾਡੇ ਵਿੱਚ ਫ਼ਿਰਾਊਨ ਅਤੇ ਉਸਦੇ ਸਾਰੇ ਸੇਵਕਾਂ ਦੇ ਵਿਰੁੱਧ ਆਪਣੇ ਨਿਸ਼ਾਨ ਅਤੇ ਅਚੰਭੇ ਭੇਜੇ।

10ਉਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰਿਆ, ਅਤੇ ਬਲਵੰਤ ਰਾਜਿਆਂ ਨੂੰ ਮਾਰਿਆ।

11ਅਮੋਰੀਆਂ ਦੇ ਰਾਜਾ ਸੀਹੋਨ, ਬਾਸ਼ਾਨ ਦੇ ਰਾਜਾ ਓਗ, ਅਤੇ ਕਨਾਨ ਦੇ ਸਾਰੇ ਰਾਜਿਆਂ ਨੂੰ,

12ਅਤੇ ਉਸ ਨੇ ਉਹਨਾਂ ਦੀ ਧਰਤੀ ਵਿਰਾਸਤ ਵਜੋਂ ਦਿੱਤੀ, ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਵਜੋਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.