10ਉਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰਿਆ, ਅਤੇ ਬਲਵੰਤ ਰਾਜਿਆਂ ਨੂੰ ਮਾਰਿਆ।
11ਅਮੋਰੀਆਂ ਦੇ ਰਾਜਾ ਸੀਹੋਨ, ਬਾਸ਼ਾਨ ਦੇ ਰਾਜਾ ਓਗ, ਅਤੇ ਕਨਾਨ ਦੇ ਸਾਰੇ ਰਾਜਿਆਂ ਨੂੰ,
12ਅਤੇ ਉਸ ਨੇ ਉਹਨਾਂ ਦੀ ਧਰਤੀ ਵਿਰਾਸਤ ਵਜੋਂ ਦਿੱਤੀ, ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਵਜੋਂ।
13ਹੇ ਯਾਹਵੇਹ, ਤੇਰਾ ਨਾਮ ਸਦਾ ਕਾਇਮ ਰਹੇਗਾ, ਹੇ ਯਾਹਵੇਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ।
14ਕਿਉਂਕਿ ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਅਤੇ ਆਪਣੇ ਸੇਵਕਾਂ ਉੱਤੇ ਤਰਸ ਕਰੇਗਾ।