ਜ਼ਬੂਰਾਂ 135

ਮੈਂ ਜਾਣਦਾ ਹਾਂ ਕਿ ਯਾਹਵੇਹ ਮਹਾਨ ਹੈ, ਕਿ ਸਾਡਾ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

Psalm 135:5 (UKJV) For I know that the LORD is great, and that our Lord is above all gods.

3ਯਾਹਵੇਹ ਦੀ ਉਸਤਤ ਕਰੋ, ਕਿਉਂਕਿ ਯਾਹਵੇਹ ਭਲਾ ਹੈ; ਉਸ ਦੇ ਨਾਮ ਦੀ ਉਸਤਤ ਗਾਓ, ਕਿਉਂ ਜੋ ਇਹ ਚੰਗਾ ਹੈ।

4ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਆਪਣਾ ਹੋਣ ਲਈ ਚੁਣਿਆ ਹੈ, ਇਸਰਾਏਲ ਨੂੰ ਆਪਣੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।

5ਮੈਂ ਜਾਣਦਾ ਹਾਂ ਕਿ ਯਾਹਵੇਹ ਮਹਾਨ ਹੈ, ਕਿ ਸਾਡਾ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

6ਯਾਹਵੇਹ ਉਹੀ ਕਰਦਾ ਹੈ ਜੋ ਉਸਨੂੰ ਚੰਗਾ ਲੱਗਦਾ ਹੈ, ਅਕਾਸ਼ ਅਤੇ ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਉਹਨਾਂ ਦੀਆਂ ਸਾਰੀਆਂ ਡੂੰਘਾਈਆਂ ਵਿੱਚ।

7ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ; ਉਹ ਮੀਂਹ ਨਾਲ ਬਿਜਲੀ ਭੇਜਦਾ ਹੈ ਅਤੇ ਆਪਣੇ ਭੰਡਾਰਾਂ ਵਿੱਚੋਂ ਹਵਾ ਬਾਹਰ ਭੇਜਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.