ਜ਼ਬੂਰਾਂ 135

ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ; ਉਹ ਮੀਂਹ ਨਾਲ ਬਿਜਲੀ ਭੇਜਦਾ ਹੈ ਅਤੇ ਆਪਣੇ ਭੰਡਾਰਾਂ ਵਿੱਚੋਂ ਹਵਾ ਬਾਹਰ ਭੇਜਦਾ ਹੈ।

Psalm 135:7 (UKJV) He causes the vapours to ascend from the ends of the earth; he makes lightnings for the rain; he brings the wind out of his treasuries.

5ਮੈਂ ਜਾਣਦਾ ਹਾਂ ਕਿ ਯਾਹਵੇਹ ਮਹਾਨ ਹੈ, ਕਿ ਸਾਡਾ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

6ਯਾਹਵੇਹ ਉਹੀ ਕਰਦਾ ਹੈ ਜੋ ਉਸਨੂੰ ਚੰਗਾ ਲੱਗਦਾ ਹੈ, ਅਕਾਸ਼ ਅਤੇ ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਉਹਨਾਂ ਦੀਆਂ ਸਾਰੀਆਂ ਡੂੰਘਾਈਆਂ ਵਿੱਚ।

7ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ; ਉਹ ਮੀਂਹ ਨਾਲ ਬਿਜਲੀ ਭੇਜਦਾ ਹੈ ਅਤੇ ਆਪਣੇ ਭੰਡਾਰਾਂ ਵਿੱਚੋਂ ਹਵਾ ਬਾਹਰ ਭੇਜਦਾ ਹੈ।

8ਉਸ ਨੇ ਮਿਸਰ ਦੇ ਪਹਿਲੌਠੇ ਨੂੰ ਮਾਰਿਆ, ਮਨੁੱਖਾਂ ਅਤੇ ਜਾਨਵਰਾਂ ਦੇ ਪਹਿਲੌਠੇ ਨੂੰ ਵੀ।

9ਉਸ ਨੇ ਮਿਸਰ ਵਿੱਚ ਤੁਹਾਡੇ ਵਿੱਚ ਫ਼ਿਰਾਊਨ ਅਤੇ ਉਸਦੇ ਸਾਰੇ ਸੇਵਕਾਂ ਦੇ ਵਿਰੁੱਧ ਆਪਣੇ ਨਿਸ਼ਾਨ ਅਤੇ ਅਚੰਭੇ ਭੇਜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.