ਜ਼ਬੂਰਾਂ 135

ਯਾਹਵੇਹ ਉਹੀ ਕਰਦਾ ਹੈ ਜੋ ਉਸਨੂੰ ਚੰਗਾ ਲੱਗਦਾ ਹੈ, ਅਕਾਸ਼ ਅਤੇ ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਉਹਨਾਂ ਦੀਆਂ ਸਾਰੀਆਂ ਡੂੰਘਾਈਆਂ ਵਿੱਚ।

Psalm 135:6 (UKJV) Whatsoever the LORD pleased, that did he in heaven, and in earth, in the seas, and all deep places.

4ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਆਪਣਾ ਹੋਣ ਲਈ ਚੁਣਿਆ ਹੈ, ਇਸਰਾਏਲ ਨੂੰ ਆਪਣੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।

5ਮੈਂ ਜਾਣਦਾ ਹਾਂ ਕਿ ਯਾਹਵੇਹ ਮਹਾਨ ਹੈ, ਕਿ ਸਾਡਾ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

6ਯਾਹਵੇਹ ਉਹੀ ਕਰਦਾ ਹੈ ਜੋ ਉਸਨੂੰ ਚੰਗਾ ਲੱਗਦਾ ਹੈ, ਅਕਾਸ਼ ਅਤੇ ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਉਹਨਾਂ ਦੀਆਂ ਸਾਰੀਆਂ ਡੂੰਘਾਈਆਂ ਵਿੱਚ।

7ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ; ਉਹ ਮੀਂਹ ਨਾਲ ਬਿਜਲੀ ਭੇਜਦਾ ਹੈ ਅਤੇ ਆਪਣੇ ਭੰਡਾਰਾਂ ਵਿੱਚੋਂ ਹਵਾ ਬਾਹਰ ਭੇਜਦਾ ਹੈ।

8ਉਸ ਨੇ ਮਿਸਰ ਦੇ ਪਹਿਲੌਠੇ ਨੂੰ ਮਾਰਿਆ, ਮਨੁੱਖਾਂ ਅਤੇ ਜਾਨਵਰਾਂ ਦੇ ਪਹਿਲੌਠੇ ਨੂੰ ਵੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.