5ਜਿਸ ਨੇ ਆਪਣੀ ਸਮਝ ਨਾਲ ਅਕਾਸ਼ ਨੂੰ ਬਣਾਇਆ, ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
6ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫ਼ੈਲਾਇਆ, ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
7ਜਿਸ ਨੇ ਵੱਡੀਆਂ-ਵੱਡੀਆਂ ਰੌਸ਼ਨੀਆਂ ਨੂੰ ਬਣਾਈਆਂ, ਉਹ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
8ਸੂਰਜ ਦਿਨ ਉੱਤੇ ਰਾਜ ਕਰਦਾ ਹੈ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
9ਚੰਦ ਅਤੇ ਤਾਰੇ ਰਾਤ ਉੱਤੇ ਰਾਜ ਕਰਦੇ ਹਨ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।