5ਉਹ ਯਾਹਵੇਹ ਦੇ ਮਾਰਗਾਂ ਦਾ ਗੀਤ ਗਾਉਣ, ਕਿਉਂਕਿ ਯਾਹਵੇਹ ਦੀ ਮਹਿਮਾ ਮਹਾਨ ਹੈ।
6ਭਾਵੇਂ ਯਾਹਵੇਹ ਉੱਚਾ ਹੈ, ਤਾਂ ਵੀ ਉਹ ਨੀਵਿਆਂ ਉੱਤੇ ਮਿਹਰਬਾਨ ਹੈ; ਭਾਵੇਂ ਮਹਾਨ ਹੈ, ਉਹ ਉਹਨਾਂ ਨੂੰ ਉੱਥੋਂ ਦੇਖਦਾ ਹੈ।
7ਭਾਵੇਂ ਮੈਂ ਮੁਸੀਬਤ ਵਿੱਚ ਚੱਲਦਾ ਹਾਂ, ਤੂੰ ਮੇਰੀ ਜਾਨ ਦੀ ਰੱਖਿਆ ਕਰਦਾ ਹੈ। ਤੂੰ ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਆਪਣਾ ਹੱਥ ਪਸਾਰਦਾ ਹੈ। ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਬਚਾਉਂਦਾ ਹੈ।
8ਯਾਹਵੇਹ ਮੈਨੂੰ ਸਹੀ ਠਹਿਰਾਵੇਗਾ; ਹੇ ਯਾਹਵੇਹ, ਤੇਰਾ ਪਿਆਰ ਸਦੀਪਕ ਹੈ ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ।