3ਜਦੋਂ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਉੱਤਰ ਦਿੱਤਾ; ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਹੈ।
4ਹੇ ਯਾਹਵੇਹ, ਧਰਤੀ ਦੇ ਸਾਰੇ ਰਾਜੇ ਤੇਰੀ ਉਸਤਤ ਕਰਨ, ਜਦੋਂ ਉਹ ਸੁਣਨ ਜੋ ਤੁਸੀਂ ਹੁਕਮ ਦਿੱਤਾ ਹੈ।
5ਉਹ ਯਾਹਵੇਹ ਦੇ ਮਾਰਗਾਂ ਦਾ ਗੀਤ ਗਾਉਣ, ਕਿਉਂਕਿ ਯਾਹਵੇਹ ਦੀ ਮਹਿਮਾ ਮਹਾਨ ਹੈ।
6ਭਾਵੇਂ ਯਾਹਵੇਹ ਉੱਚਾ ਹੈ, ਤਾਂ ਵੀ ਉਹ ਨੀਵਿਆਂ ਉੱਤੇ ਮਿਹਰਬਾਨ ਹੈ; ਭਾਵੇਂ ਮਹਾਨ ਹੈ, ਉਹ ਉਹਨਾਂ ਨੂੰ ਉੱਥੋਂ ਦੇਖਦਾ ਹੈ।
7ਭਾਵੇਂ ਮੈਂ ਮੁਸੀਬਤ ਵਿੱਚ ਚੱਲਦਾ ਹਾਂ, ਤੂੰ ਮੇਰੀ ਜਾਨ ਦੀ ਰੱਖਿਆ ਕਰਦਾ ਹੈ। ਤੂੰ ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਆਪਣਾ ਹੱਥ ਪਸਾਰਦਾ ਹੈ। ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਬਚਾਉਂਦਾ ਹੈ।