ਜ਼ਬੂਰਾਂ 138

ਜਦੋਂ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਉੱਤਰ ਦਿੱਤਾ; ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਹੈ।

Psalm 138:3 (UKJV) In the day when I cried you answered me, and strengthened me with strength in my soul.

1ਹੇ ਯਾਹਵੇਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰੀ ਉਸਤਤ ਕਰਾਂਗਾ; “ਦੇਵਤਿਆਂ” ਅੱਗੇ ਮੈਂ ਤੇਰੀ ਮਹਿਮਾ ਗਾਵਾਂਗਾ।

2ਮੈਂ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ ਅਤੇ ਤੇਰੇ ਅਟੁੱਟ ਪਿਆਰ, ਅਤੇ ਤੇਰੀ ਵਫ਼ਾਦਾਰੀ ਲਈ ਤੁਹਾਡੇ ਨਾਮ ਦੀ ਉਸਤਤ ਕਰਾਂਗਾ, ਕਿਉਂਕਿ ਤੂੰ ਆਪਣੇ ਪਵਿੱਤਰ ਹੁਕਮ ਨੂੰ ਇੰਨਾ ਉੱਚਾ ਕੀਤਾ ਹੈ ਕਿ ਇਹ ਤੇਰੀ ਪ੍ਰਸਿੱਧੀ ਤੋਂ ਵੱਧ ਗਿਆ ਹੈ।

3ਜਦੋਂ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਉੱਤਰ ਦਿੱਤਾ; ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਹੈ।

4ਹੇ ਯਾਹਵੇਹ, ਧਰਤੀ ਦੇ ਸਾਰੇ ਰਾਜੇ ਤੇਰੀ ਉਸਤਤ ਕਰਨ, ਜਦੋਂ ਉਹ ਸੁਣਨ ਜੋ ਤੁਸੀਂ ਹੁਕਮ ਦਿੱਤਾ ਹੈ।

5ਉਹ ਯਾਹਵੇਹ ਦੇ ਮਾਰਗਾਂ ਦਾ ਗੀਤ ਗਾਉਣ, ਕਿਉਂਕਿ ਯਾਹਵੇਹ ਦੀ ਮਹਿਮਾ ਮਹਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.