20ਉਹ ਤੇਰੇ ਬਾਰੇ ਗੰਦੇ ਇਰਾਦੇ ਨਾਲ ਬੋਲਦੇ ਹਨ; ਤੇਰੇ ਵਿਰੋਧੀ ਤੇਰੇ ਨਾਮ ਦੀ ਗਲਤ ਵਰਤੋਂ ਕਰਦੇ ਹਨ।
21ਹੇ ਯਾਹਵੇਹ, ਕੀ ਮੈਂ ਉਹਨਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ, ਕੀ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ ਜਿਹੜੇ ਤੇਰੇ ਵਿਰੋਧੀ ਹਨ?
22ਮੈਂ ਉਹਨਾਂ ਨਾਲ ਪੂਰੇ ਦਿਲ ਤੋਂ ਨਫ਼ਰਤ ਕਰਦਾ ਹਾਂ; ਮੈਂ ਉਹਨਾਂ ਨੂੰ ਆਪਣੇ ਦੁਸ਼ਮਣ ਗਿਣਦਾ ਹਾਂ।
23ਹੇ ਪਰਮੇਸ਼ਵਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ; ਮੇਰੀ ਜਾਂਚ ਕਰ ਅਤੇ ਮੇਰੇ ਖਿਆਲਾਂ ਨੂੰ ਜਾਣ।
24ਵੇਖ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ।