ਜ਼ਬੂਰਾਂ 139

ਹੇ ਪਰਮੇਸ਼ਵਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ; ਮੇਰੀ ਜਾਂਚ ਕਰ ਅਤੇ ਮੇਰੇ ਖਿਆਲਾਂ ਨੂੰ ਜਾਣ।

Psalm 139:23 (UKJV) Search me, O God, and know my heart: try me, and know my thoughts:

21ਹੇ ਯਾਹਵੇਹ, ਕੀ ਮੈਂ ਉਹਨਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ, ਕੀ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ ਜਿਹੜੇ ਤੇਰੇ ਵਿਰੋਧੀ ਹਨ?

22ਮੈਂ ਉਹਨਾਂ ਨਾਲ ਪੂਰੇ ਦਿਲ ਤੋਂ ਨਫ਼ਰਤ ਕਰਦਾ ਹਾਂ; ਮੈਂ ਉਹਨਾਂ ਨੂੰ ਆਪਣੇ ਦੁਸ਼ਮਣ ਗਿਣਦਾ ਹਾਂ।

23ਹੇ ਪਰਮੇਸ਼ਵਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ; ਮੇਰੀ ਜਾਂਚ ਕਰ ਅਤੇ ਮੇਰੇ ਖਿਆਲਾਂ ਨੂੰ ਜਾਣ।

24ਵੇਖ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.