9ਜਿਹੜੇ ਮੈਨੂੰ ਘੇਰਦੇ ਹਨ, ਉਹ ਮਾਣ ਨਾਲ ਸਿਰ ਚੁੱਕਦੇ ਹਨ। ਉਹਨਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਹਨਾਂ ਨੂੰ ਘੇਰ ਲਵੇ।
10ਉਹਨਾਂ ਉੱਤੇ ਬਲਦੇ ਕੋਲੇ ਡਿੱਗ ਜਾਣ; ਉਹ ਅੱਗ ਵਿੱਚ ਸੁੱਟੇ ਜਾਣ, ਅਤੇ ਡੂੰਘੇ ਟੋਇਆਂ ਵਿੱਚੋਂ ਫਿਰ ਕਦੇ ਨਾ ਉੱਠਣ।
11ਭਈ ਨਿੰਦਕ ਧਰਤੀ ਉੱਤੇ ਕਾਇਮ ਨਾ ਹੋਣ; ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਦਾ ਸ਼ਿਕਾਰ ਕਰੇ।
12ਮੈਂ ਜਾਣਦਾ ਹਾਂ ਕਿ ਯਾਹਵੇਹ ਗਰੀਬਾਂ ਲਈ ਨਿਆਂ ਕਰਦਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ।
13ਸੁੱਚ-ਮੁੱਚ ਹੀ ਧਰਮੀ ਤੇਰੇ ਨਾਮ ਦਾ ਧੰਨਵਾਦ ਕਰਨਗੇ, ਅਤੇ ਨੇਕ ਲੋਕ ਤੇਰੀ ਹਜ਼ੂਰੀ ਵਿੱਚ ਵੱਸਣਗੇ।