7ਯਾਹਵੇਹ ਮੇਰੇ ਮਜ਼ਬੂਤ ਬਚਾਉਣ ਵਾਲੇ, ਤੂੰ ਲੜਾਈ ਦੇ ਦਿਨ ਵਿੱਚ ਮੇਰੀ ਦੀ ਰੱਖਿਆ ਕਰੀ।
8ਹੇ ਯਾਹਵੇਹ, ਦੁਸ਼ਟਾ ਦੀ ਇੱਛਾ ਪੂਰੀ ਨਾ ਕਰ, ਉਹਨਾਂ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਾ ਹੋਣ ਦੇ।
9ਜਿਹੜੇ ਮੈਨੂੰ ਘੇਰਦੇ ਹਨ, ਉਹ ਮਾਣ ਨਾਲ ਸਿਰ ਚੁੱਕਦੇ ਹਨ। ਉਹਨਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਹਨਾਂ ਨੂੰ ਘੇਰ ਲਵੇ।
10ਉਹਨਾਂ ਉੱਤੇ ਬਲਦੇ ਕੋਲੇ ਡਿੱਗ ਜਾਣ; ਉਹ ਅੱਗ ਵਿੱਚ ਸੁੱਟੇ ਜਾਣ, ਅਤੇ ਡੂੰਘੇ ਟੋਇਆਂ ਵਿੱਚੋਂ ਫਿਰ ਕਦੇ ਨਾ ਉੱਠਣ।
11ਭਈ ਨਿੰਦਕ ਧਰਤੀ ਉੱਤੇ ਕਾਇਮ ਨਾ ਹੋਣ; ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਦਾ ਸ਼ਿਕਾਰ ਕਰੇ।