ਜ਼ਬੂਰਾਂ 140

ਉਹਨਾਂ ਉੱਤੇ ਬਲਦੇ ਕੋਲੇ ਡਿੱਗ ਜਾਣ; ਉਹ ਅੱਗ ਵਿੱਚ ਸੁੱਟੇ ਜਾਣ, ਅਤੇ ਡੂੰਘੇ ਟੋਇਆਂ ਵਿੱਚੋਂ ਫਿਰ ਕਦੇ ਨਾ ਉੱਠਣ।

Psalm 140:10 (UKJV) Let burning coals fall upon them: let them be cast into the fire; into deep pits, that they rise not up again.

8ਹੇ ਯਾਹਵੇਹ, ਦੁਸ਼ਟਾ ਦੀ ਇੱਛਾ ਪੂਰੀ ਨਾ ਕਰ, ਉਹਨਾਂ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਾ ਹੋਣ ਦੇ।

9ਜਿਹੜੇ ਮੈਨੂੰ ਘੇਰਦੇ ਹਨ, ਉਹ ਮਾਣ ਨਾਲ ਸਿਰ ਚੁੱਕਦੇ ਹਨ। ਉਹਨਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਹਨਾਂ ਨੂੰ ਘੇਰ ਲਵੇ।

10ਉਹਨਾਂ ਉੱਤੇ ਬਲਦੇ ਕੋਲੇ ਡਿੱਗ ਜਾਣ; ਉਹ ਅੱਗ ਵਿੱਚ ਸੁੱਟੇ ਜਾਣ, ਅਤੇ ਡੂੰਘੇ ਟੋਇਆਂ ਵਿੱਚੋਂ ਫਿਰ ਕਦੇ ਨਾ ਉੱਠਣ।

11ਭਈ ਨਿੰਦਕ ਧਰਤੀ ਉੱਤੇ ਕਾਇਮ ਨਾ ਹੋਣ; ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਦਾ ਸ਼ਿਕਾਰ ਕਰੇ।

12ਮੈਂ ਜਾਣਦਾ ਹਾਂ ਕਿ ਯਾਹਵੇਹ ਗਰੀਬਾਂ ਲਈ ਨਿਆਂ ਕਰਦਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.