ਜ਼ਬੂਰਾਂ 141

ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ, ਜਲਦੀ ਮੇਰੇ ਕੋਲ ਆ; ਜਦ ਮੈਂ ਤੈਨੂੰ ਪੁਕਾਰਾਂ ਤੂੰ ਮੇਰੀ ਆਵਾਜ਼ ਸੁਣ।

Psalm 141:1 (UKJV) Lord, I cry unto you: make haste unto me; give ear unto my voice, when I cry unto you.

1ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ, ਜਲਦੀ ਮੇਰੇ ਕੋਲ ਆ; ਜਦ ਮੈਂ ਤੈਨੂੰ ਪੁਕਾਰਾਂ ਤੂੰ ਮੇਰੀ ਆਵਾਜ਼ ਸੁਣ।

2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਧੂਪ ਵਾਂਗ ਪਹੁੰਚੇ; ਮੇਰਾ ਹੱਥ ਚੁੱਕਣਾ ਸ਼ਾਮ ਦੇ ਬਲੀਦਾਨ ਵਰਗਾ ਹੋਵੇ।

3ਹੇ ਯਾਹਵੇਹ, ਮੇਰੇ ਮੂੰਹ ਉੱਤੇ ਪਹਿਰਾ ਦੇ; ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ਦੀ ਰਾਖੀ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.